ਜਾਣ-ਪਛਾਣ
Next step | ਕਿਵੇਂ ਸ਼ੁਰੂ ਕਰਨਾ ਹੈ |
---|
ਜਾਣ-ਪਛਾਣ
ਇੱਥੇ translatewiki.net 'ਤੇ ਅਸੀਂ ਖੁਲ੍ਹੇ-ਸਰੋਤ ਪ੍ਰੋਜੈਕਟਾਂ ਅਤੇ ਮੁਫਤ ਲਿਖਤੀ ਦਸਤਾਵੇਜ਼ਾਂ ਦੇ ਸੌਖਾ ਸਥਾਨੀਕਰਨ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਨਿਰੰਤਰ ਸੁਧਾਰ ਕਰਦੇ ਹਾਂ। ਅਸੀਂ ਆਪਣੇ ਦੋ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਸਾਡਾ ਪਹਿਲਾ ਟੀਚਾ ਕੁਸ਼ਲਤਾ ਹੈ। ਪ੍ਰਕਿਰਿਆ ਦੀ ਕੁਸ਼ਲਤਾ ਨੂੰ ਵਧਾਉਣ ਲਈ, ਅਸੀਂ ਸੌਫਟਵੇਅਰ ਦੀ ਵਿਕਾਸ ਪ੍ਰਕਿਰਿਆ ਵਿੱਚ ਛੋਟੇ ਮੋੜ ਦੇ ਸਮੇਂ ਨੂੰ ਮਜ਼ਬੂਤੀ ਨਾਲ ਜੋੜਦੇ ਹਾਂ। ਇਸ ਤੋਂ ਇਲਾਵਾ, ਅਸੀਂ ਤਰਜਮੇਆਂ ਦੇ ਏਕੀਕਰਨ ਨੂੰ ਸਵੈਚਾਲਿਤ ਕਰਨ ਲਈ ਸਾਧਨ ਵਿਕਸਿਤ ਕਰਦੇ ਹਾਂ। ਇਸ ਨਾਲ ਵਿਅਕਤੀਗਤ ਤਰਜਮੇਕਾਰਾਂ ਨੂੰ ਸਿਰਫ਼ ਵਧੀਆ ਤਰਜਮਾ ਤਿਆਰ ਕਰਨ ਲਈ ਧਿਆਨ ਕੇਂਦਰਿਤ ਕਰਨ ਤੋਂ ਰਾਹਤ ਮਿਲਦੀ ਹੈ।
ਸਾਡਾ ਦੂਜਾ ਟੀਚਾ ਸਹਿਯੋਗ ਹੈ। ਸਾਰੀ ਵਿਵਸਥਾ ਇੱਕ ਵਿਕੀ ਉੱਤੇ ਬਣਾਈ ਗਈ ਏ। ਮੀਡੀਆਵਿਕੀ ਇੱਕ ਮਸ਼ਹੂਰ ਵਿਕੀ ਇੰਜਣ ਹੈ ਜੋ ਸਹਿਯੋਗੀ ਭਾਈਚਾਰਿਆਂ ਨੂੰ ਬਣਾਉਣ ਲਈ ਢਾਂਚਾ ਪ੍ਰਦਾਨ ਕਰਦਾ ਹੈ। ਅਸੀਂ ਤਰਜਮੇਕਾਰਾਂ ਨੂੰ ਪ੍ਰੋਜੈਕਟ ਅਤੇ ਭਾਸ਼ਾ ਦੀਆਂ ਹੱਦਾਂ ਪਾਰ ਕਰਨ ਲਈ ਕਈ ਤਰੀਕਿਆਂ ਨਾਲ ਇੱਕ ਦੂਜੇ ਦੀ ਮਦਦ ਕਰਨ ਲਈ ਹਲਾਸ਼ੇਰੀ ਦਿੰਦੇ ਹਾਂ, ਅਤੇ ਵਿਕਾਸਕਾਰਾਂ ਅਤੇ ਤਰਜਮੇਕਾਰਾਂ ਦਰਮਿਆਨ ਇੱਕ ਗੂੰਦ ਵਜੋਂ ਕੰਮ ਕਰਦੇ ਹਾਂ।
ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ ਐ ਕਿ ਪ੍ਰੋਗਰਾਮ ਕਿਵੇਂ ਕਰਨਾ ਐ। ਜੇਕਰ ਤੁਸੀਂ ਵਿਕੀ ਸੌਫਟਵੇਅਰ ਤੋਂ ਜਾਣੂ ਹੋ, ਤਾਂ ਤੁਸੀਂ ਛੇਤੀ ਹੀ ਸਿੱਖੋਗੇ ਕਿ translatewiki.net ਦੀ ਵਰਤੋਂ ਕਿਵੇਂ ਕਰਨੀ ਐ। ਸਿਰਫ ਭਾਸ਼ਾਵਾਂ ਦੀ ਚੰਗੀ ਸਮਙ, ਇੱਕ ਵੈੱਬ ਬ੍ਰਾਊਜ਼ਰ ਅਤੇ ਇੱਕ ਖੁੱਲ੍ਹਾ ਦਿਮਾਗ ਹੀ ਲੋੜਾਂ ਹਨ।
translatewiki.net-ਮੀਡੀਆ ਵਿਕੀ-ਦਾ ਪ੍ਰਮੁੱਖ ਪ੍ਰੋਜੈਕਟ ਇਸ ਵੇਲੇ 300 ਤੋਂ ਵੱਧ ਭਾਸ਼ਾਵਾਂ ਵਿੱਚ ਵਰਤਿਆ ਜਾ ਰਿਹਾ ਹੈ। translatewiki.net ਹਰ ਮਹੀਨੇ 100 ਤੋਂ ਵੱਧ ਭਾਸ਼ਾਵਾਂ 'ਤੇ ਅੱਪਡੇਟ ਪ੍ਰਾਪਤ ਕਰਦਾ ਹੈ।